ਪਾਠ - 5
AY~m. AY~s. AYksYs nwl jwx pihcwx
ਅਭਿਆਸ (Exercise)
- ਐੱਮ.ਐੱਸ.ਐਕਸੈੱਲ ਇੱਕ ਰਿਲੇਸ਼ਨਲ ਡਾਟਾਬੇਸ ਮੈਨੇਜਮੈਂਟ ਸਿਸਟਮ ਹੈ। ਜਿਸ ਦੀ ਵਰਤੋਂ ਡਾਟਾਬੇਸ ਬਣਾਉਣ ਅਤੇ ਮੈਨੇਜਮੈਂਟ ਲਈ ਕੀਤੀ ਜਾਂਦੀ ਹੈ।
- ਡਾਟਾਬੇਸ ਫਾਈਲ ਡਾਟਾਬੇਸ ਦੀ ਮੁੱਖ ਫਾਈਲ ਹੁੰਦੀ ਹੈ ਜਿਸ ਵਿੱਚ ਪੂਰੇ ਦਸਤਾਵੇਜ਼ ਦਾ ਸਾਰਾ ਡਾਟਾ ਹੁੰਦਾ ਹੈ।
- ਟੇਬਲ ਡਾਟਾਬੇਸ ਦਾ ਇੱਕ ਮੁੱਖ ਅੰਗ ਹੁੰਦਾ ਹੈ ਜਿਸ ਵਿੱਚ ਵਰਤੋਂਂਕਾਰ ਵੱਲੋਂ ਹੋਇਆ ਡਾਟਾ ਹੁੰਦਾ ਹੈ।
- ਇੱਕ ਫੀਲਡ ਇੱਕੋ ਤਰ੍ਹਾਂ ਦੇ ਡਾਟਾ ਆਈਟਮ ਦਾ ਸੈੱਟ ਹੁੰਦਾ ਹੈ।
- ਇੱਕ ਕੁਐਰੀ ਡਾਟਾ ਨੂੰ ਕਾਫ਼ੀ ਕਰਦੀ ਜਾਂ ਬਦਲਦੀ ਹੈ। ਕੁਐਰੀਜ਼ ਟੇਬਲ ਨੂੰ ਬਦਲਣ, ਡਿਲੀਟ ਕਰਨ, ਟੇਬਲ ਬਣਾਉਣ ਅਤੇ ਕੁਐਰੀਜ਼ ਅਪਡੇਟ ਕਰਨ ਲਈ ਵਰਤੀ ਜਾਂਦੀ ਹੈ।
- ਇੱਕ ਫੀਲਡ ਲਈ ਖਾਸ ਸੈਟਿੰਗ ਡਾਟਾ ਟਾਈਪ ਹੁੰਦੀ ਹੈ ਜੋ ਕਿ ਇੱਕ ਨੰਬਰ, ਟੈਕਸਟ, ਕਰੰਸੀ ਅਤੇ ਡੇਟ/ ਟਾਈਮ ਹੋ ਸਕਦੀ ਹੈ।
- ਐਕਸੈੱਸ 2010 ਵਿੱਚ ਡਾਟਾਬੇਸ ਵਿੱਚ ਚਾਰ ਤਰ੍ਹਾਂ ਦੇ ਆਬਜੈਕਟ ਹਨ:- ਟੇਬਲ, ਕੁਐਰੀਜ਼, ਫਾਰਮ ਅਤੇ ਰਿਪੋਰਟ।
- ਫਾਰਮ ਦੀ ਵਰਤੋਂ ਰਿਕਾਰਡ ਨੂੰ ਦੇਖਣ, ਸੋਧਣ ਅਤੇ ਬਦਲਣ ਲਈ ਕੀਤੀ ਜਾਂਦੀ ਹੈ।
- ਤੁਸੀਂ ਟੈੱਕਸਟ ਅਤੇ ਨੰਬਰ ਦੋਹਾਂ ਨੂੰ ਦੋ ਤਰੀਕਿਆਂ ਦੇ ਨਾਲ ਸੌਰਟ ਕਰ ਸਕਦੇ ਹੋ, ਅਸੈਂਡਿੰਗ ਅਤੇ ਡਿਸੈਂਡਿੰਗ ਆਰਡਰ।
- ਐੱਮ. ਐੱਸ. ਐਕਸੈੱਸ ਵਿੱਚ ਫਿਲਟਰ ਇੱਕ ਅਜਿਹਾ ਤਰੀਕਾ ਹੈ ਜੋ ਕਿ ਤੁਹਾਨੂੰ ਸਿਰਫ ਉਹੀ ਡਾਟਾ ਦਿਖਾਉਂਦਾ ਹੈ ਜਿਸਦੀ ਤੁਹਾਨੂੰ ਲੋੜ ਹੈ।
- ਐਕਸੈੱਸ ਵਿੱਚ ਰਿਪੋਰਟ ਤੁਹਾਨੂੰ ਤੁਹਾਡੇ ਵੱਲੋਂ ਇਕੱਠੇ ਕੀਤੇ ਡਾਟਾ ਨੂੰ ਤੁਹਾਡੀ ਸੁਵਿਧਾ ਅਨੁਸਾਰ ਹੀ ਪ੍ਰਿੰਟ ਕਰਨ ਦੀ ਸੁਵਿਧਾ ਮੁਹੱਈਆ ਕਰਵਾਉਂਦੀ ਹੈ।